ਪੰਜਾਬੀ ਸਾਹਿਤ ਸਭਾ ਡੀ.ਏ.ਵੀ. ਕਾਲਜ, ਬਠਿੰਡਾ
ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਵਿਦਿਆਰਥੀਆਂ ਨੇ ਪੰਜਾਬੀ ਸਾਹਿਤ ਸਭਾ ਡੀ.ਏ.ਵੀ. ਕਾਲਜ ਬਠਿੰਡਾ ਦੇ ਅਹੁਦੇਦਾਰਾ ਦੀ ਚੋਣ ਕੀਤੀ। ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।
- ਪ੍ਰਧਾਨ – ਕੌਰ ਐਮ ਏ. II ਪੰਜਾਬੀ ਰੋਲ ਨੰ: 6903
- ਉਪ ਪ੍ਰਧਾਨ – ਐਮ.ਏ. I ਪੰਜਾਬੀ ਰੋਲ ਨੰ: 6809
- ਸਕੱਤਰ – ਕੌਰ ਐਮ.ਏ. II ਪੰਜਾਬੀ ਰੋਲ ਨੰ: 6905
- ਉਪ ਸਕੱਤਰ – ਕੌਰ ਬੀ.ਏ. III ਰੋਲ ਨੰ: 4501
- ਖਜਾਨਚੀ – ਐਮ.ਏ. II ਪੰਜਾਬੀ ਰੋਲ ਨੰ: 6808
ਗਤੀਵਿਧੀਆ
- ਪੰਜਾਬੀ ਵਿਭਾਗ ਵਲੋਂ 21 ਫਰਵਰੀ 2019 ਨੂੰ ਮਾਂ ਬੋਲੀ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਵਿਦਿਆਰਥੀਆਂ ਵਲੋਂ ਮਾਤ-ਭਾਸ਼ਾਂ ਨਾਲ ਸੰਬੰਧਿਤ ਭਾਸ਼ਣ ਦਿੱਤੇ ਗਏ।
- Ten students of Punjabi deptt visited book exbition at teachers home bathinda on 04-10-2018 and purchased books on various subjects.
- ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਭਿਆਚਾਰ ਵਿਸ਼ੇ ਤੇ ਕੁਇਜ਼ ਪ੍ਰੋਗਰਾਮ 09-ਅਕਤੂਬਰ-2018 ਨੂੰ ਕਰਵਾਇਆ ਗਿਆ।
- ਇਸ ਸਾਹਿਤ ਸਭਾ ਦੇ ਅਧੀਨ ਪੰਜਾਬੀ ਵਿਭਾਗ ਨੇ 23 ਨਵੰਬਰ 2012 ਨੂੰ ਡਾ. ਅੰਬੇਦਕਰ ਦੀ ਯਾਦ ਵਿੱਚ ਇੱਕ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ।
- 16 ਅਗਸਤ 2016 ਨੂੰ ਪ੍ਰੋ. ਗੁਰਦਿਆਲ ਸਿੰਘ ਜੀ ਨੇ ਅਕਾਲ ਚਲਾਣਾ ਦੀ ਯਾਦ ਵਿੱਚ ਪੰਜਾਬੀ ਵਿਭਾਗ ਦੇ ਵਿਦਿਆਰਥੀਆ ਨੂੰ ਉਹਨਾਂ ਦੀਆਂ ਵਿਦਿਅਕ ਪ੍ਰਾਪਤੀਆ ਤੇ ਸਾਹਿਤਕ ਲਿਖਤਾ ਬਾਰੇ ਜਾਣੂ ਕਰਵਾਇਆ ਗਿਆ ਤੇ ਇਸੇ ਸੰਬੰਧ ਵਿੱਚ ਪੰਜਾਬੀ ਵਿਭਾਗ ਦੀ 17 ਅਗਸਤ 2016 ਦੀ ਮੀਟਿੰਗ ਹੋਈ।
- ਪੰਜਾਬੀ ਸਾਹਿਤ ਸਭਾ ਨੇ ਅਧੀਨ ਹੀ 15 ਜੂਨ 2017 ਨੂੰ ਬਹੁਤ ਹੀ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਜੀ ਦੇ ਅਕਾਲ ਚਲਾਣਾ ਤੇ ਪੰਜਾਬੀ ਵਿਭਾਗ ਦੇ ਸਟਾਫ ਤੇ ਵਿਦਿਆਰਥੀਆ ਨੇ ਉਹਨਾਂ ਨੂੰ ਸ਼ਰਧਾਜਲੀ ਦੇ ਫੁੱਲ ਭੇਂਟ ਕੀਤੇ ਤੇ ਉਹਨਾਂ ਦੀਆਂ ਪ੍ਰਾਪਤੀਆ ਬਾਰੇ ਵੀ ਚਾਨਣਾ ਪਾਇਆ।
- 15 ਫਰਵਰੀ 2018 ਨੂੰ ਆਧੁਨਿਕ ਕਵਿਤਾ ਦੇ ਸੰਦਰਭ ਵਿੱਚ ਵਿਸਥਾਰ ਭਾਸ਼ਣ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਵਕਤਾ ਦੇ ਤੌਰ ਤੇ ਸਰਦਾਰ ਚਰਨ ਸਿੰਘ ਪ੍ਰਵਾਸੀ ਕਹਾਣੀਕਾਰ ਨੇ ਸ਼ਿਰਕਤ ਕੀਤਾ। ਉਹਨਾਂ ਨੇ ਆਪਣੀਆਂ ਲਿਖਤਾ ਦੀਆ 50 ਪੁਸਤਕਾ ਕਾਲਜ ਦੀ ਲਾਈਬਰੇਰੀ ਨੂੰ ਭੇਂਟ ਕੀਤੀਆ।
- 31 ਮਾਰਚ 2018 ਨੂੰ ਕੌਮੀ ਸੈਮੀਨਾਰ ਕਰਵਾਇਆ ਗਿਆ ਜਿਸਦਾ ਮੁੱਖ ਵਿਸ਼ਾ “ਵਿਸ਼ਵੀਕਰਨ ਦਾ ਪੰਜਾਬੀ ਸਭਿਆਚਾਰ ਤੇ ਪ੍ਰਭਾਵ” ਸੀ। ਜਿਸ ਦੀ ਪ੍ਰਧਾਗਨੀ ਡਾ ਦੀਪਕ ਮਨਮੋਹਨ ਸਿੰਘ, ਸਾਬਕਾ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ:ਜਸਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ(ਸਾਬਕਾ), ਡਾ:ਰਜਨੀਸ਼ ਬਹਾਦਰ ਸਿੰਘ, ਸਾਬਕਾ ਮੁੱਖੀ ਪੰਜਾਬੀ ਵਿਭਾਗ ਡੀ.ਏ.ਵੀ. ਕਾਲਜ ਜਲੰਧਰ, ਡਾ: ਸਤਨਾਮ ਸਿੰਘ ਜੱਸਲ ਸਾਬਕਾ ਮੁੱਖੀ ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ ਬਠਿੰਡਾ ਅਤੇ ਡਾ:ਜੀਤ ਸਿੰਘ ਜੋਸ਼ੀ, ਸਾਬਕਾ ਮੁੱਖੀ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬੰਠਿਡਾ ਨੇ ਵਿਸ਼ਾ ਵਿਸ਼ੇਸ਼ਗ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਸੈਮੀਨਾਰ ਦੇ ਵਿੱਚ 130 ਦੇ ਕਰੀਬ ਖੋਜ ਪੱਤਰ ਪੜੇ ਗਏ।